ਦਿੱਲੀ ਦੇ ਕ੍ਰਿਸ਼ਨਾ ਵਿਹਾਰ ਦੇ ਆਰ. ਡੀ. ਪਬਲਿਕ ਸਕੂਲ ਦੇ ਨੇੜੇ ਕਿਊ-ਬਲਾਕ ਵਿੱਚ ਇੱਕ ਘਰ ਵਿੱਚ ਸਿਲੰਡਰ ਫਟ ਗਿਆ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਹੋਰ ਔਰਤ ਗੰਭੀਰ ਰੂਪ ਨਾਲ ਝੁਲਸ ਗਈ। ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕ੍ਰਿਸ਼ਨਾ ਵਿਹਾਰ ਦੇ
ਆਰ. ਡੀ. ਪਬਲਿਕ ਸਕੂਲ ਦੇ ਨੇੜੇ ਇਕ ਘਰ ਵਿਚ ਸਿਲੰਡਰ ਫਟ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਐਲਪੀਜੀ ਸਿਲੰਡਰ ਫਟਣ ਨਾਲ 24 ਸਾਲਾ ਰਜਨੀ ਦੀ ਮੌਕੇ ‘ਤੇ ਹੀ ਮੌ ਤ ਹੋ ਗਈ ਅਤੇ ਇਕ ਹੋਰ ਔਰਤ ਗੰਭੀਰ ਰੂਪ ਨਾਲ ਝੁਲਸ ਗਈ। ਸੜੀ ਹੋਈ ਔਰਤ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਪਹਿਲਾ ਨਰਾਤਾ ਹੋਣ ਕਾਰਨ ਉਹ ਘਰ ’ਚ ਜੋਤ ਜਗਾਉਣ ਤੋਂ ਬਾਅਦ ਕਿਸੇ ਜ਼ਰੂਰੀ ਕੰਮ ਦੇ ਸਿਲਸਿਲੇ ’ਚ ਕਮਰੇ ਨੂੰ ਬਾਹਰੋਂ ਬੰਦ ਕਰ ਕੇ ਬਾਜ਼ਾਰ ਚਲੀ ਗਈ। ਰਾਜ ਕੁਮਾਰੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਇਸ ਦੌਰਾਨ ਜੋਤ ਨੇੜੇ ਪਏ ਗੱਤੇ ਨੂੰ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਤਰ੍ਹਾਂ ਭੜਕ ਗਈ, ਜਿਸ ਕਾਰਨ ਘਰ ਦਾ ਸਾਰਾ ਸਾਮਾਨ, ਕੱਪੜੇ, ਫ੍ਰਿਜ਼, ਵਾਸ਼ਿੰਗ ਮਸ਼ੀਨ, ਬੈੱਡ, ਲੱਕੜ ਦੀ ਅਲਮਾਰੀ ਅਤੇ ਚਾਰਜਿੰਗ ’ਤੇ ਲੱਗਾ ਮੋਬਾਈਲ ਫੋਨ ਆਦਿ ਸਭ ਕੁਝ ਅੱਗ ਦੀ ਭੇਟ ਚੜ੍ਹ ਗਿਆ।