ਪਿੰਡ ਹਮੀਰਾ ਵਿੱਚ ਇੱਕ ਪੁਲਿਸ ਮੁਲਾਜ਼ਮ ਇਕੱਥੇ ਤੌਰ ਤੇ ਨਸ਼ੇ ਦੀ ਹਾਲਤ ਵਿੱਚ ਮਿਲਿਆ ਵਾਇਰਲ ਵੀਡੀਓ ਵਿੱਚ ਉਹ ਠੀਕ ਤਰ੍ਹਾਂ ਖੜਾ ਵੀ ਨਹੀਂ ਸੀ ਹੋ ਸਕਦਾ ਅਤੇ ਆਪਣੇ ਜੁੱਤੇ ਵੀ ਨਹੀਂ ਸੀ ਪਾ ਸਕਦਾ ਮੌਕੇ ਤੋਂ ਇੱਕ ਸਰਿੰਜ ਮਿਲਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਮੁਲਾਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਤੋਂ ਬਾਅਦ ਕਪੂਰਥਲਾ ਪੁਲਿਸ ਹਰਕਤ ਵਿੱਚ ਆਈ ਅਤੇ ਸਬੰਧਿਤ ਮੁਲਾਜ਼ਮ ਦਾ ਡੋਪ ਟੈਸਟ ਨਸ਼ਾ ਜਾਂਚ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਐਸਪੀ ਇਨਵੈਸਟੀਗੇਸ਼ਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਬੰਧਿਤ ਮੁਲਾਜ਼ਮ ਸੀਪੀ ਜਲੰਧਰ ਪੁਲਿਸ ਵਿੱਚ ਤਾਇਨਾਤ ਉਹਨਾਂ ਕਿਹਾ ਕਿ ਜੇਕਰ ਮੈਡੀਕਲ ਜਾਂਚ
ਵਿੱਚ ਨਸ਼ੇ ਦੀ ਪੁਸ਼ਟੀ ਹੁੰਦੀ ਹੈ ਤਾਂ ਉਹ ਉਸ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸਪੀ ਗਿੱਲ ਨੇ ਇਹ ਵੀ ਕਿਹਾ ਕਿ ਹਰ ਵਿਭਾਗ ਵਿੱਚ ਕੁਝ ਅਜਿਹੇ ਕਰਮਚਾਰੀ ਹੋ ਸਕਦੇ ਹਨ ਜੋ ਵਿਭਾਗ ਨੂੰ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਪਰ ਕਾਨੂੰਨ ਅਨੁਸਾਰ ਕਾਰਵਾਈ ਸਬੂਤਾਂ ਦੇ ਅਧਾਰ ਤੇ ਕੀਤੀ ਜਾਵੇਗੀ