ਹੁਣ ਇਸੀ ਵਿਚਾਲੇ ਅਦਾਕਾਰਾ ਦੀ ਇੱਚ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਕੁੱਝ ਸਮਾਂ ਪਹਿਲਾਂ ਨੀਰੂ ਬਾਜਵਾ ਨੇ “ਜਗਦੀਪ ਸਿੱਧੂ ਸ਼ੋਅ” ਨਜ਼ਰ ਆਈ। ਸ਼ੋਅ ਵਿੱਚ ਅਦਾਕਾਰਾ ਨੇ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਕਸਰ ਸੁਰਖੀਆਂ ਵਿੱਚ ਰਹਿੰਦੀ ਹਨ। ਹਾਲ ਹੀ ਵਿੱਚ ਅਦਾਕਾਰਾ ‘ਸਰਦਾਰਜੀ 3’ ਰਿਲੀਜ਼ ਹੋਈ ਸੀ, ਜਿਸ ਨੇ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਖੂਬ ਧਮਾਲ ਮਚਾਈ। ਹਲਾਂਕਿ ਫਿਲਮ ਦੀ ਵਿਦੇਸ਼ ਰਿਲੀਜ਼ ਤੋਂ ਇੱਕ ਦਿਨ ਪਹਿਲਾਂ, ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ‘ਤੇ ਯੂਜ਼ਰ ਨੇ ਦੇਖਿਆ ਕਿ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਸਰਦਾਰ ਜੀ 3 ਨਾਲ ਸਬੰਧਤ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਸਨ।
ਹੁਣ ਇਸੀ ਵਿਚਾਲੇ ਅਦਾਕਾਰਾ ਦੀ ਇੱਚ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਕੁੱਝ ਸਮਾਂ ਪਹਿਲਾਂ ਨੀਰੂ ਬਾਜਵਾ ਨੇ “ਜਗਦੀਪ ਸਿੱਧੂ ਸ਼ੋਅ” ਨਜ਼ਰ ਆਈ। ਸ਼ੋਅ ਵਿੱਚ ਅਦਾਕਾਰਾ ਨੇ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਇਸ ਦੌਰਾਨ ਅਦਾਕਾਰਾ ਨੇ ਨੇ ਮਜ਼ਾਕੀਆ ਗੱਲ ਸਾਂਝੀ ਕੀਤੀ। ਅਦਾਕਾਰਾ ਨੇ ਕਿਹਾ ਕਿ ਜਦੋਂ ਵੀ ਉਹ ਦਿਲਜੀਤ ਦੁਸਾਂਝ ਨਾਲ ਕੋਈ ਫਿਲਮ ਕਰਦੀ ਹੈ ਤਾਂ ਉਸ ਤੋਂ ਬਾਅਦ ਉਹ ਪ੍ਰੈਗਨੇੱਟ ਹੋ ਜਾਂਦੀ ਹੈ। ਇਸ ਗੱਲ ਨੂੰ ਵਿਸਥਾਰ ਨਾਲ ਦੱਸ ਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਸਨੇ ਦਿਲਜੀਤ ਦੁਸਾਂਝ ਨਾਲ ‘ਸਰਦਾਰਜੀ’ ਕੀਤੀ, ਜਿਸ ਤੋਂ ਬਾਅਦ ਉਸਨੇ ਆਪਣਾ ਪਹਿਲਾਂ ਬੱਚਾ ਪਲੈਨ ਕੀਤਾ, ਫਿਰ ਉਸ ਨੇ ਦਿਲਜੀਤ ਦੁਸਾਂਝ ਨਾਲ ‘ਛੜਾ’ ਕੀਤੀ ਅਤੇ ਉਸਨੇ ਆਪਣਾ ਦੂਜਾ ਬੱਚਾ ਪਲੈਨ ਕੀਤਾ, ਜੋ ਕਿ ਜੁੜਵਾਂ ਸਨ।
Sardar Ji 3 ਫਿਲਮ ਦੀ ਕਹਾਣੀ ਅਤੇ ਰਿਲੀਜ਼
ਅਮਰ ਹੁੰਦਲ ਦੁਆਰਾ ਨਿਰਦੇਸ਼ਤ, ਸਰਦਾਰ ਜੀ 3 ਇੱਕ ਡਰਾਉਣੀ-ਕਾਮੇਡੀ ਫਿਲਮ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਹਨੀਆ ਆਮਿਰ ਭੂਤਾਂ ਨੂੰ ਫੜਨ ਵਾਲੇ ਭੂਤ ਸ਼ਿਕਾਰੀਆਂ ਵਜੋਂ ਅਭਿਨੈ ਕਰਦੇ ਹਨ। ਕਹਾਣੀ ਯੂਕੇ-ਅਧਾਰਤ ਇੱਕ ਡਰਾਉਣੀ ਹਵੇਲੀ ਵਿੱਚ ਵਾਪਰਦੀ ਹੈ, ਜਿੱਥੇ ਅਲੌਕਿਕ ਗਤੀਵਿਧੀਆਂ ਬਾਰੇ ਰਹੱਸ ਡੂੰਘਾ ਹੁੰਦਾ ਹੈ।
ਹਾਲਾਂਕਿ, ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ, ਪਰ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਨੀਰੂ ਬਾਜਵਾ ਵੀ ਇਸ ਵਿੱਚ ਇੱਕ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।