ਅੰਨ੍ਹੇ ਲੋਕ ਰਾਤ ਨੂੰ ਸੁਪਨੇ ਕਿਵੇਂ ਵੇਖਦੇ ਹਨ? ਰਹਸਮਈ ਜਾਣਕਾਰੀ

ਇੰਟਰਵਿਊ ਲਈ ਕਮਰੇ ਵਿੱਚ ਦਾਖਲ ਹੋਣ ‘ਤੇ ਤੁਸੀਂ ਵੇਖਦੇ ਹੋ ਕਿ ਇੱਕ ਵੱਡੀ ਮੇਜ਼ ਦੇ ਦੁਆਲੇ ਕੰਪਨੀ ਦੇ ਸੀਈਓ ਸਮੇਤ ਹੋਰ ਵੱਡੇ ਅਧਿਕਾਰੀ ਬੈਠੇ ਹਨ ਅਤੇ ਅਚਾਨਕ ਤੁਹਾਨੂੰ ਧਿਆਨ ਆਉਂਦਾ ਹੈ ਕਿ ਤੁਸੀਂ ਤਾਂ ਕੱਪੜੇ ਹੀ ਨਹੀਂ ਪਹਿਨੇ ਤੇ ਬਿਨਾਂ ਕੱਪੜਿਆਂ ਦੇ ਹੀ ਸਾਰਿਆਂ ਦੇ ਸਾਹਮਣੇ ਆ ਖੜ੍ਹੇ ਹੋ।ਕੋਈ ਗੱਲ ਨਹੀਂ, ਘਬਰਾਓ ਨਾ। ਇਹ ਬੱਸ ਇੱਕ ਸੁਫ਼ਨਾ ਹੈ। ਇੱਕ ਚੀਜ਼ ਜੋ ਮਨੁੱਖਾਂ ਵਿੱਚ ਇੱਕੋ ਜਿਹੀ ਹੈ, ਉਹ ਹੈ ਅਜਿਹੇ ਸੁਫ਼ਨਿਆਂ ਦੇ ਤਜਰਬੇ ਤੇ ਜੇਕਰ ਸੁਫ਼ਨੇ ਸਾਨੂੰ ਯਾਦ ਰਹਿਣ ਤਾਂ ਅਸੀਂ ਇਨ੍ਹਾਂ ਨੂੰ ਸਮਝਣ ਲਈ ਚੇਤਨ ਅਵਸਥਾ ਵਿੱਚ ਕੋਸ਼ਿਸ਼ ਕਰਦੇ ਹਾਂ।

ਪਰ ਅਸੀਂ ਅਜਿਹੇ ਸੁਫ਼ਨੇ ਕਿਉਂ ਵੇਖਦੇ ਹਾਂ ਅਤੇ ਉੱਪਰ ਦਿੱਤੀ ਸਥਿਤੀ ਅਨੁਸਾਰ ਸਾਨੂੰ ਕੋਈ ਇੱਕੋ ਸੁਫ਼ਨਾ ਵਾਰ-ਵਾਰ ਕਿਉਂ ਆਉਂਦਾ ਹੈ?ਇਹੀ ਸਵਾਲ, ਪਨਾਮਾ ਨਹਿਰ ਦੇ ਨੇੜੇ ਇੱਕ ਜੰਗਲੀ ਇਲਾਕੇ ਗਮਬੋਆ ਵਿੱਚ ਰਹਿਣ ਵਾਲੀ ਇੱਕ 9 ਸਾਲਾ ਬੱਚੀ, ਮਿਲਾ ਓਡੀਆ ਨੇ ਸਾਡੇ ਕਿਊਰੀਅਸ ਕੇਸ ਵਿਗਿਆਨੀ ਐਡਮ ਰਦਰਫ਼ੋਰਡ ਅਤੇ ਹਾਨਾ ਫ੍ਰਾਈ ਨੂੰ ਪੁੱਛਿਆ।

 ਕੋਈ ਵਿਅਕਤੀ 50 ਸਾਲ ਦੀ ਉਮਰ ਵਿੱਚ ਅੱਖਾਂ ਗੁਆ ਲੈਂਦਾ ਹੈ ਤਾਂ ਉਸ ਦੇ ਸੁਪਨੇ ਵੀ ਅੱਖਾਂ ਵਾਂਗ ਧੁੰਦਲੇ ਨਜ਼ਰ ਆਉਂਦੇ ਹਨ। 5 ਤੋਂ 7 ਸਾਲ ਦੀ ਉਮਰ ਵਰਗ ਸੁਪਨਿਆਂ ਦੀ ਰੰਗੀਨ ਦੁਨੀਆਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਹ ਆਪਣੇ ਸੁਪਨਿਆਂ ਵਿੱਚ ਆਪਣੀ ਅਸਲ ਜ਼ਿੰਦਗੀ ਦੇਖਦੇ ਅਤੇ ਮਹਿਸੂਸ ਕਰਦੇ ਹਨ।ਇੱਕ ਅਧਿਐਨ ਨੇ ਦਿਖਾਇਆ ਕਿ 70 ਪ੍ਰਤੀਸ਼ਤ ਨੇਤਰਹੀਣ ਲੋਕ ਆਪਣੇ ਸੁਪਨਿਆਂ ਵਿੱਚ ਛੋਹ ਮਹਿਸੂਸ ਕਰ ਸਕਦੇ ਹਨ, ਜਦੋਂ ਕਿ ਬਾਕੀ ਸਿਰਫ ਆਦਤ ਦੀ ਭਾਵਨਾ ਦਾ ਅਨੁਭਵ ਕਰਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਜਦੋਂ ਕੋਈ ਅੰਨ੍ਹਾ ਵਿਅਕਤੀ ਆਪਣੇ ਸੁਪਨਿਆਂ ਵਿੱਚ ਰੌਸ਼ਨੀਆਂ ਦਾ ਵਰਣਨ ਕਰਦਾ ਹੈ, ਤਾਂ ਉਹ ਅਸਲ ਰੌਸ਼ਨੀ ਨਹੀਂ ਹਨ। ਇਸ ਦੀ ਬਜਾਇ, ਦਿਮਾਗ ਦੁਆਰਾ ਭੇਜੇ ਗਏ ਸੰਕੇਤ ਪ੍ਰਕਾਸ਼ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅੰਨ੍ਹੇ ਵਿਅਕਤੀ ਦੇ ਸੁਪਨੇ ਵੀ ਆਮ ਲੋਕਾਂ ਵਰਗੇ ਹੀ ਹੁੰਦੇ ਹਨ।

Leave a Comment