ਮੁੰਬਈ ਦੇ ਇੱਕ ਵਿਅਕਤੀ ਨੂੰ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਕਿਹਾ ਜਾ ਰਿਹਾ ਹੈ। ਕਾਰਨ? ਇਹ ਵਿਅਕਤੀ ਸਿਰਫ਼ ਭੀਖ ਮੰਗ ਕੇ 7.5 ਕਰੋੜ ਦੀ ਜਾਇਦਾਦ ਅਤੇ 1.5 ਕਰੋੜ ਰੁਪਏ ਦੇ ਦੋ ਫਲੈਟਾਂ ਦਾ ਮਾਲਕ ਬਣ ਗਿਆ ਹੈ। ਇਸ ਵਿਅਕਤੀ ਦਾ ਨਾਮ ਭਰਤ ਜੈਨ ਹੈ। ਭਰਤ ਜੈਨ ਦੀ ਇੱਕ ਸਟੇਸ਼ਨਰੀ ਦੀ ਦੁਕਾਨ ਵੀ ਹੈ, ਜਿਸ ਨਾਲ ਉਸਦੀ ਆਮਦਨ ਵਿੱਚ ਹੋਰ ਵਾਧਾ ਹੁੰਦਾ ਹੈ। ਹਾਲਾਂਕਿ ਉਸ ਦੇ ਪਰਿਵਾਰ ਨੂੰ ਉਸ ਦੀ ਭੀਖ ਪਸੰਦ ਨਹੀਂ ਹੈ, ਪਰ ਭਰਤ ਜੈਨ ਇਸ ਨੂੰ ਛੱਡਣ ਲਈ ਤਿਆਰ ਨਹੀਂ ਹੈ।
‘ਮੈਨੂੰ ਭੀਖ ਮੰਗਣੀ ਪਸੰਦ ਹੈ।’
ਭਰਤ ਜੈਨ ਨੇ ‘ਇਕਨਾਮਿਕ ਟਾਈਮਜ਼’ ਨੂੰ ਦੱਸਿਆ, ‘ਮੈਨੂੰ ਭੀਖ ਮੰਗਣੀ ਪਸੰਦ ਹੈ, ਅਤੇ ਮੈਂ ਇਸ ਨੂੰ ਛੱਡਣਾ ਨਹੀਂ ਚਾਹੁੰਦਾ।’ ਉਸ ਨੇ ਇਹ ਵੀ ਕਿਹਾ ਕਿ ਉਹ ਮੰਦਰਾਂ ਨੂੰ ਦਾਨ ਕਰਨਾ ਪਸੰਦ ਕਰਦਾ ਹੈ। ਉਸ ਨੇ ਕਿਹਾ, ‘ਮੈਂ ਲਾਲਚੀ ਨਹੀਂ, ਪਰ ਉਦਾਰ ਹਾਂ।’
12 ਘੰਟੇ ਦੀ ਮਿਹਨਤ ਨਾਲ 75,000 ਰੁਪਏ ਪ੍ਰਤੀ ਮਹੀਨਾ
ਭਰਤ ਜੈਨ ਹਰ ਰੋਜ਼ 12 ਘੰਟੇ ਬਿਨਾਂ ਰੁਕੇ ਭੀਖ ਮੰਗਦੇ ਹਨ। ਇਸ ਦੌਰਾਨ ਉਹ ਰੋਜ਼ਾਨਾ 2500 ਰੁਪਏ ਕਮਾ ਲੈਂਦਾ ਹੈ। ਪਿਛਲੇ 40 ਸਾਲਾਂ ਤੋਂ ਭੀਖ ਮੰਗਣਾ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਰਿਹਾ ਹੈ। ਇਸ ਤੋਂ ਉਹ ਹਰ ਮਹੀਨੇ ਕਰੀਬ 75,000 ਰੁਪਏ ਕਮਾ ਲੈਂਦਾ ਹੈ।