ਇੱਕ ਵਿਅਕਤੀ 34 ਸਾਲਾਂ ਬਾਅਦ ਆਪਣੇ ਵਿਛੜੇ ਪਰਿਵਾਰ ਨੂੰ ਮਿਲਿਆ

ਚੀਨ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ 34 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਸੀ ਪਰ ਹੁਣ ਸਿਰਫ਼ ਇੱਕ ਸਾਲ ਬਾਅਦ ਹੀ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਸ ਨੇ ਫਿਰ ਤੋਂ ਉਨ੍ਹਾਂ ਨਾਲ ਸਬੰਧ ਤੋੜ ਲਏ ਹਨ।ਚੀਨੀ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ 37 ਸਾਲਾ ਯੂ ਬਾਓਬਾਓ ਨੂੰ 34 ਸਾਲ ਦੀ ਉਮਰ ਤੱਕ ਲੀ ਕਿਆਂਗ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਿਛਲੇ ਸਾਲ ਸਤੰਬਰ ‘ਚ ਉਸ ਨੂੰ ਆਪਣੇ ਅਸਲੀ ਪਰਿਵਾਰ

ਅਤੇ ਉਸ ਦੇ ਅਸਲੀ ਨਾਂ ਬਾਰੇ ਪਤਾ ਲੱਗਾ। ਹਾਲਾਂਕਿ ਹੁਣ ਪੈਸਿਆਂ ਨੂੰ ਲੈ ਕੇ ਝਗੜੇ ਕਾਰਨ ਉਸ ਨੇ ਪਰਿਵਾਰ ਨਾਲੋਂ ਨਾਤਾ ਤੋੜਨ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਯੂ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।2 ਸਾਲ ਦੀ ਉਮਰ ਵਿੱਚ ਅਗਵਾ ਕੀਤਾ ਗਿਆ ਦਰਅਸਲ, ਜਦੋਂ ਯੂ ਸਿਰਫ ਦੋ ਸਾਲ ਦੀ ਸੀ, ਉਸ ਨੂੰ ਉਸਦੇ ਦਾਦਾ-ਦਾਦੀ ਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ। ਮਨੁੱਖੀ ਤਸਕਰਾਂ ਨੇ ਉਸ

ਨੂੰ ਚੀਨ ਦੇ ਹੇਨਾਨ ਸੂਬੇ ਦੇ ਇੱਕ ਅਮੀਰ ਪਰਿਵਾਰ ਨੂੰ ਵੇਚ ਦਿੱਤਾ। ਬਾਓਬਾਓ ਦੇ ਅਨੁਸਾਰ, ਪਰਿਵਾਰ ਉਸ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ ਅਤੇ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਪੰਜ ਸਾਲ ਦੀ ਉਮਰ ਵਿੱਚ ਉਸਨੂੰ ਦੱਸਿਆ ਗਿਆ ਕਿ ਉਸਨੂੰ ਗੋਦ ਲਿਆ ਗਿਆ ਸੀ। 11 ਸਾਲ ਦੀ ਉਮਰ ਵਿਚ ਉਸ ਨੂੰ ਦੂਜੇ ਪਰਿਵਾਰ ਵਿਚ ਭੇਜ ਦਿੱਤਾ ਗਿਆ। ਹਾਲਾਂਕਿ, ਯੂ ਨੇ ਉਸ ਪਰਿਵਾਰ ਨੂੰ ਵੀ ਛੱਡ ਦਿੱਤਾ ਅਤੇ ਖਾਨਾਬਦੋਸ਼ ਬਣ ਗਿਆ।

Leave a Comment