ਪੰਜਾਬ ਦਾ ਜਲੰਧਰ ਸ਼ਹਿਰ ਲੁਟੇਰਿਆਂ ਅਤੇ ਸਨੈਚਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸ਼ਹਿਰ ਵਿੱਚ ਸਨੈਚਿੰਗ ਇੱਕ ਆਮ ਗੱਲ ਹੋ ਗਈ ਹੈ। ਮਕਸੂਦਾਂ ਵਿੱਚ ਵੀ ਲੋਕਾਂ ਨੇ ਅਜਿਹਾ ਹੀ ਇੱਕ ਲੁਟੇ ਰਾ ਫੜਿਆ, ਜਿਸ ਨੇ ਫ਼ੋਨ ਸੁਣ ਰਹੇ ਇੱਕ ਨੌਜਵਾਨ ਦੇ ਹੱਥੋਂ ਫ਼ੋਨ ਖੋਹ ਲਿਆ ਅਤੇ ਭੱਜਣ ਲੱਗਾ, ਪਰ ਨੌਜਵਾਨ ਨੇ ਮੋਟਰਸਾਈਕਲ ‘ਤੇ ਸਵਾਰ ਇੱਕ ਰਾਹਗੀਰ ਦੀ ਮਦਦ ਨਾਲ ਲੁਟੇਰੇ ਦਾ ਪਿੱਛਾ ਕਰਕੇ ਕਾਬੂ ਕਰ ਲਿਆ।
ਉਸ ਨੂੰ.ਫੜੇ ਗਏ ਚੋਰ ਨੇ ਆਪਣਾ ਨਾਂ ਭਗਤ ਸਿੰਘ ਵਾਸੀ ਗੁਰੂਨਾਨਕ ਨਗਰ ਦੱਸਿਆ। ਜਦੋਂਕਿ ਲੁਟੇਰੇ ਕੋਲੋਂ ਮੋਬਾਈਲ ਫ਼ੋਨ ਦਾ ਸਿਮ ਕਾਰਡ ਮਿਲਿਆ ਹੈ, ਉਸ ਕੋਲੋਂ ਨਸ਼ੀਲੇ ਟੀਕੇ ਵੀ ਬਰਾਮਦ ਹੋਏ ਹਨ। ਹਾਲਾਂਕਿ ਲੁ ਟੇਰਾ ਕਹਿ ਰਿਹਾ ਸੀ ਕਿ ਇਹ ਟੀਕਾ ਇਨਸੁਲਿਨ ਦਾ ਹੈ ਅਤੇ ਉਹ ਆਪਣੀ ਦਾਦੀ ਲਈ ਲੈ ਰਿਹਾ ਸੀ। ਉਸਨੂੰ ਸ਼ੂਗਰ ਹੈ। ਇਸ ਲੁਟੇਰੇ ਨੂੰ ਫੜਨ ਵਾਲੇ ਨੌਜਵਾਨ ਨੇ ਦੱਸਿਆ ਕਿ
ਉਹ ਪੈਦਲ ਜਾ ਰਿਹਾ ਸੀ ਜਦੋਂ ਉਸ ਨੂੰ ਫੋਨ ਆਇਆ। ਉਸਨੇ ਜੇਬ ਵਿੱਚੋਂ ਫ਼ੋਨ ਕੱਢਿਆ ਤੇ ਸੁਣਦਾ ਰਿਹਾ। ਇਸੇ ਦੌਰਾਨ ਲੁ ਟੇਰਾ ਮੋਟਰਸਾਈਕਲ ’ਤੇ ਆਇਆ ਅਤੇ ਉਸ ਦੇ ਹੱਥੋਂ ਫੋਨ ਖੋਹ ਕੇ ਫ਼ਰਾਰ ਹੋ ਗਿਆ। ਉਸ ਨੇ ਉੱਥੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਮਦਦ ਮੰਗੀ। ਫਿਰ ਉਸ ਨੇ ਲੁਟੇਰੇ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ।