ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਪੰਜਾਬ ਅਤੇ ਆਸ-ਪਾਸ ਦੇ ਮੈਦਾਨੀ ਹਿੱਸਿਆਂ ਵਿੱਚ ਮੀਂਹ ਸ਼ੁਰੂ ਹੋਣ ਤੋਂ ਹੀ ਦਰਿਆਵਾਂ, ਨਾਲਿਆਂ ਅਤੇ ਨਹਿਰਾਂ ‘ਚ ਪਾਣੀ ਦੇ ਪੱਧਰ ‘ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸਦੇ ਚਲਦੇ ਸਥਾਨਕ ਪ੍ਰਸ਼ਾਸਨ ਅਤੇ ਜਲ ਪ੍ਰਬੰਧਨ ਵਿਭਾਗ …
ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਪੰਜਾਬ ਅਤੇ ਆਸ-ਪਾਸ ਦੇ ਮੈਦਾਨੀ ਹਿੱਸਿਆਂ ਵਿੱਚ ਮੀਂਹ ਸ਼ੁਰੂ ਹੋਣ ਤੋਂ ਹੀ ਦਰਿਆਵਾਂ, ਨਾਲਿਆਂ ਅਤੇ ਨਹਿਰਾਂ \‘ਚ ਪਾਣੀ ਦੇ ਪੱਧਰ \‘ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸਦੇ ਚਲਦੇ ਸਥਾਨਕ ਪ੍ਰਸ਼ਾਸਨ ਅਤੇ ਜਲ ਪ੍ਰਬੰਧਨ ਵਿਭਾਗ ਵਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲਿਆਂ, ਡੈਮਾਂ ਅਤੇ ਨਹਿਰਾਂ ਕੋਲ ਨਾ ਜਾਣ। ਇਸ ਸੰਬੰਧੀ ਜ਼ਮੀਨੀ ਹਕੀਕਤ ਜਾਣਨ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਡੈਮ ਦਾ ਦੌਰਾ ਕੀਤਾ ਗਿਆ।
ਡੈਮ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਲਖਵਿੰਦਰ ਸਿੰਘ, ਜੋ ਕਿ ਰਣਜੀਤ ਸਾਗਰ ਡੈਮ \‘ਚ ਹੈੱਡਕਵਾਰਟਰ ਦੇ ਇੰਚਾਰਜ ਹਨ, ਉਨ੍ਹਾਂ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਡੈਮ ਦੀ ਝੀਲ ਦਾ ਲੈਵਲ 505 ਮੀਟਰ \‘ਤੇ ਪਹੁੰਚ ਚੁੱਕਾ ਹੈ, ਜਦਕਿ ਇਸ ਡੈਮ ਦੀ ਆਖ਼ਰੀ ਸੰਭਵ ਸਟੋਰੇਜ ਸੀਮਾ 527 ਮੀਟਰ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਖਤਰੇ ਵਾਲੀ ਕੋਈ ਸਿਥਿਤੀ ਨਹੀਂ ਬਣੀ, ਪਰ ਵਿਭਾਗ ਵਲੋਂ ਹਰ ਪਲ ਦੀ ਮੋਨੀਟਰਨਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਸਮੇਂ ਸਿਰ ਕਿਸੇ ਵੀ ਹਾਲਾਤ \‘ਚ ਨਜਿੱਠਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਜਿੱਥੇ ਬਿਜਲੀ ਉਤਪਾਦਨ ਹੋ ਰਿਹਾ ਹੈ, ਓਥੇ ਹੀ ਸ਼ਾਹਪੁਰਕੰਡੀ ਡੈਮ ਵਿੱਚ ਵਾਧੂ ਪਾਣੀ ਸਟੋਰ ਕੀਤਾ ਜਾ ਰਿਹਾ ਹੈ, ਜੋ ਕਿ ਨਾ ਕੇਵਲ ਪੰਜਾਬ ਲਈ, ਸਗੋਂ ਜੰਮੂ-ਕਸ਼ਮੀਰ ਲਈ ਵੀ ਵਰਤਿਆ ਜਾ ਰਿਹਾ ਹੈ। ਲੋਕਲ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਰਾਹੀਂ ਡੈਮਾਂ, ਨਹਿਰਾਂ ਜਾਂ ਪਾਣੀ ਵਾਲੇ ਖਤਰਨਾਕ ਇਲਾਕਿਆਂ ਵੱਲ ਨਾ ਜਾਣ। ਜਲ ਪ੍ਰਬੰਧਨ ਵਿਭਾਗ ਨੇ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਖਤਰੇ ਦੀ ਕਿਸੇ ਵੀ ਸਥਿਤੀ \‘ਚ ਸਥਾਨਕ ਪ੍ਰਸ਼ਾਸਨ ਨਾਲ ਮਿਲਕੇ ਫੌਰੀ ਕਾਰਵਾਈ ਕੀਤੀ ਜਾਵੇਗੀ।