[ਸੰਗੀਤ] ਬਠਿੰਡਾ ਦੀ ਇੱਕ ਵੱਡੀ ਕਲੋਨੀ ਦੇ ਵਿੱਚ ਧਨਵੰਤ ਰਾਮ ਰਹਿੰਦਾ ਸੀ ਜਿਸ ਨੂੰ ਮੰਤਰੀ ਕਹਿ ਕੇ ਬੁਲਾਇਆ ਜਾਂਦਾ ਸੀ। ਮੰਤਰੀ ਇਹਨੂੰ ਐਵੇਂ ਨਹੀਂ ਕਿਹਾ ਜਾਂਦਾ ਸੀ ਬਲਕਿ ਇਹ ਮੰਤਰੀਆਂ ਵਾਲੇ ਕੰਮ ਕਰਦਾ ਸੀ। ਵੈਸੇ ਤਾਂ ਇਹ ਕੋਈ ਸਰਕਾਰੀ ਕਰਮਚਾਰੀ ਜਾਂ ਫਿਰ ਸਰਕਾਰੀ ਅਹੁਦੇ ਤੇ ਨਹੀਂ ਸੀ। ਇਹ ਰਾਜ ਮਿਸਤਰੀ ਸੀ ਪਰ ਦਿਲ ਦਾ ਇਨਾ ਸਾਫ ਬੰਦਾ ਸੀ ਕਿ ਕਿਸੇ ਵਾਸਤੇ ਪੁਲਿਸ ਤੱਕ ਮੰਤਰੀਆਂ ਤੱਕ ਮਿਲਣ ਲਈ ਤਿਆਰ ਹੋ ਜਾਂਦਾ ਸੀ। ਗਰੀਬਾਂ ਦੀ ਮਦਦ ਕਰਦਾ ਸੀ ਤੇ ਇਸੇ ਲਈ ਇਹਨੂੰਮ ਮੰਤਰੀ ਕਹਿ ਕੇ ਲੋਕ ਬੁਲਾਉਂਦੇ ਸਨ।
ਕਿਸੇ ਦਾ ਕੰਮ ਕਰਨ ਵਾਸਤੇ ਇਹ ਆਪਣੀ ਦਿਹਾੜੀ ਤੱਕ ਤੋੜ ਦਿੰਦਾ ਸੀ ਤੇ ਦਨਵੰਤ ਰਾਮ ਜਿਹੜਾ ਵੀ ਕੰਮ ਕਰਦਾ ਸੀ ਉਹਦੇ ਪਿੱਛੇ ਉਹਦਾ ਕੋਈ ਵੀ ਸਵਾਰਥ ਨਹੀਂ ਹੁੰਦਾ ਸੀ। ਇਸ ਲਈ ਉਹਨੂੰ ਮੰਤਰੀ ਮੰਤਰੀ ਕਹਿ ਕੇ ਬੁਲਾਉਂਦੇ ਸਨ। ਬਠਿੰਡੇ ਦੇ ਓੜੀਆ ਕਲੋਨੀ ਦੇ ਵਿੱਚ ਇੱਕ ਰਾਜੂ ਨਾਮ ਦਾ ਬੰਦਾ ਰਹਿੰਦਾ ਸੀ ਜੋ ਕਿ ਬਿਹਾਰ ਤੋਂ ਆਇਆ ਹੋਇਆ ਸੀ। ਇਹ ਹੁਣ ਇੱਥੇ ਆ ਕੇ ਸਾਗਰ ਇੰਟਰਨੈਸ਼ਨਲ ਹੋਟਲ ਦੇ ਵਿੱਚ ਕੰਮ ਕਰ ਰਿਹਾ ਸੀ। ਇੱਥੇ ਵੇਟਰ ਦੀ ਨੌਕਰੀ ਕਰਦਾ ਸੀ। ਰਾਜੂ ਦਾ ਵਿਆਹ ਹੋਇਆ ਸੀ ਲੀਲਾਵੰਤੀ ਔਰਤ ਦੇ ਨਾਲ ਜਿਸ ਨੂੰ ਇਹ
ਪਿਆਰ ਦੇ ਨਾਲ ਲੀਲਾ ਕਹਿ ਕੇ ਬੁਲਾਉਂਦਾ ਸੀ। ਰਾਜੂ ਤੇ ਲੀਲਾ ਦਾ ਇਹ ਸੁਪਨਾ ਸੀ ਕਿ ਉਹ ਬਠਿੰਡੇ ਦੇ ਵਿੱਚ ਉਨਾਂ ਦਾ ਆਪਣਾ ਮਕਾਨ ਹੋਵੇ ਤੇ 1999 ਤੋਂ ਹੀ ਉਹ ਬਠਿੰਡੇ ਰਹਿ ਕੇ ਉਦੋਂ ਤੋਂ ਹੀ ਥੋੜੇ-ਥੋੜੇ ਪੈਸੇ ਜੋੜ ਕੇ ਇਕੱਠੇ ਕਰ ਰਿਹਾ ਸੀ ਤੇ ਹੁਣ ਇਹਨਾਂ ਦਾ ਸੁਪਨਾ ਪੂਰਾ ਹੋ ਜਾਂਦਾ ਹੈ। ਇੱਥੇ ਬਠਿੰਡੇ ਦੇ ਓੜੀਆ ਕਲੋਨੀ ਦੇ ਵਿੱਚ ਹੀ ਇਹ ਇੱਕ ਪਲਾਟ ਖਰੀਦਦਾ ਹੈ ਤੇ ਆਪਣਾ ਮਕਾਨ ਸ਼ੁਰੂ ਕਰ ਦਿੰਦਾ ਹੈ।
ਪਰ ਇੱਥੇ ਨਾ ਤੇ ਇਹਦੇ ਕੋਲ ਬਿਜਲੀ ਸੀ ਤੇ ਨਾ ਹੀ ਪਾਣੀ ਦੀ ਕੋਈ ਵਿਵਸਥਾ ਸੀ। ਹੁਣ ਇਹਨੇ ਬੰਦਿਆਂ ਨੂੰ ਪੈਸੇ ਦੇ ਕੇ ਬਿਜਲੀ ਦਾ ਇੰਤਜ਼ਾਮ ਵੀ ਕਰ ਲਿਆ ਸੀ ਤੇ ਪਾਣੀ ਦਾ ਇੰਤਜ਼ਾਮ ਵੀ ਕਰ ਲਿਆ ਸੀ ਪਰ ਨਾ ਤੇ ਇਹਦੇ ਕੋਈ ਮੀਟਰ ਲੱਗਾ ਹੋਇਆ ਸੀ ਤੇ ਨਾ ਹੀ ਕੋਈ ਸਰਕਾਰੀ ਪਾਣੀ ਦੀ ਵਿਵਸਥਾ ਹੋਈ ਸੀ। ਇਹ ਗੱਲ ਇਹਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਹੀ ਸੀ। ਇਹਨੂੰ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ
ਉੱਤੋਂ ਛਾਪਾ ਨਾ ਪੈ ਜਾਵੇ ਕਿਉਂਕਿ ਜਦੋਂ ਵੀ ਬਿਜਲੀ ਮਹਿਕਮੇ ਦੇ ਵਿੱਚ ਇਹ ਜਾਂਦਾ ਸੀ ਮੀਟਰ ਲਵਾਉਣ ਵਾਸਤੇ ਤਾਂ ਉਹ ਇਹਨੂੰ ਕਹਿੰਦੇ ਸਨ ਕਿ ਰਾਸ਼ਨ ਕਾਰਡ ਜਾਂ ਫਿਰ ਵੋਟਰ ਕਾਰਡ ਲੈ ਕੇ ਆ ਪਰ ਇਹਦੇ ਕੋਲ ਤੇ ਨਾ ਹੀ ਇਹਦੀ ਪਤਨੀ ਦੇ ਕੋਲ ਕੋਈ ਇਧਰ ਦਾ ਰਾਸ਼ਨ ਕਾਰਡ ਵੀ ਨਹੀਂ ਸੀ। ਸੀ ਤੇ ਨਾ ਹੀ ਕੋਈ ਵੋਟਰ ਕਾਰਡ ਸੀ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹ ਇੱਥੇ ਰਾਸ਼ਨ ਕਾਰਡ ਤੇ ਵੋਟਰ ਕਾਰਡ ਨਹੀਂ ਬਣਵਾ ਪਾਉਂਦਾ। ਫਿਰ ਲੋਕੀ ਇਹਨੂੰ ਸਲਾਹ ਦਿੰਦੇ ਨੇ ਕਿ ਤੂੰ ਮੰਤਰੀ ਦੇ ਕੋਲ ਜਾ ਮੰਤਰੀ ਹੀ ਤੇਰਾ ਕੰਮ ਕਰ ਸਕਦਾ ਹੈ। ਇਹਨੇ
ਵੀ ਮੰਤਰੀ ਦਾ ਨਾਮ ਯਾਨੀ ਕਿ ਦਨਵੰਤ ਰਾਮ ਦਾ ਨਾਮ ਬਹੁਤ ਸੁਣਿਆ ਸੀ ਤੇ ਇਹ ਹੁਣ ਦਨਵੰਤ ਰਾਮ ਜਿੱਥੇ ਰਹਿ ਰਿਹਾ ਸੀ ਕਿਰਾਏ ਦੇ ਉੱਤੇ ਉਹਦੇ ਕੋਲ ਉਹਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਜਾ ਕੇ ਆਪਣੀ ਪੂਰੀ ਕਹਾਣੀ ਦੱਸਦਾ ਹੈ। ਇਹ ਦੱਸਦਾ ਹੈ ਕਿ ਇਦਾਂ ਇਦਾਂ ਮੈਂ ਆਪਣਾ ਘਰ ਬਣਾ ਰਿਹਾ ਹਾਂ ਪਰ ਮੇਰੇ ਕੋਲ ਬਿਜਲੀ ਬਿਜਲੀ ਤੇ ਪਾਣੀ ਦਾ ਕਨੈਕਸ਼ਨ ਲੈਣ ਵਾਸਤੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਨਹੀਂ ਹੈ। ਮੰਤਰੀ ਇਹਨੂੰ ਕਹਿੰਦਾ ਕਿ ਤੂੰ ਆਪਣੇ ਮੈਨੂੰ ਸਾਰੇ ਪ੍ਰੂਫ ਦੇ ਜਾ ਤੇ ਮੈਂ ਤੈਨੂੰ 10 ਦਿਨਾਂ ਦੇ ਵਿੱਚ ਹੀ ਤੇਰਾ ਇਹ ਆਈਡੀ ਪ੍ਰੂਫ ਬਣਵਾ ਕੇ ਦੇ ਦਵਾਂਗਾ।
ਹੁਣ ਰਾਜੂ ਆਪਣੇ ਘਰ ਆ ਜਾਂਦਾ ਹੈ ਤੇ ਘਰ ਆ ਕੇ ਇਹ ਸੋਚਦਾ ਹੈ ਕਿ ਮੰਤਰੀ ਨੇ ਮੈਨੂੰ 10 ਦਿਨ ਦਾ ਟਾਈਮ ਦਿੱਤਾ ਹੈ ਤੇ ਮੈਂ ਕੋਈ ਗੱਲ ਨਹੀਂ ਮੰਤਰੀ ਨੂੰ 20 ਦਿਨ ਦਾ ਟਾਈਮ ਦਿੰਨਾ ਹਾਂ ਤੇ 20 ਦਿਨ ਬਾਅਦ ਹੀ ਮੈਂ ਮੰਤਰੀ ਦੇ ਘਰ ਜਾਵਾਂਗਾ। ਹੁਣ ਜਿਸ ਤਰ੍ਹਾਂ ਹੀ 10 ਦਿਨ ਬੀਤਦੇ ਨੇ ਤੇ ਧਨਵੰਤ ਰਾਮ ਨੇ ਰਾਜੂ ਦਾ ਕੰਮ ਕਰ ਦਿੱਤਾ ਸੀ। ਉਹਦੇ ਪ੍ਰੂਫ ਉਹਨੇ ਨੇ ਬਣਾ ਕੇ ਤਿਆਰ ਕਰ ਦਿੱਤੇ ਸਨ। ਤੇ ਇਹ ਹੁਣ ਉਡੀਕਦਾ ਰਹਿੰਦਾ ਹੈ ਕਿ 10 ਦਿਨ ਪੂਰੇ ਹੋ ਜਾਂਦੇ ਨੇ ਤੇਗਿਆਰਵੇਂ ਦਿਨ ਤੱਕ ਰਾਜੂ ਉਹਦੇ ਘਰ ਨਹੀਂ ਪਹੁੰਚਦਾ। ਤੇ ਹੁਣ ਮੰਤਰੀ ਖੁਦ ਹੀ ਰਾਜੂ ਦੇ ਦੱਸੇ ਐਡਰੈਸ ਦੇ ਉੱਤੇ ਉਹਦੇ ਘਰ ਉਹਦੇ ਕਮਰੇ ਦੇ ਵਿੱਚ ਪਹੁੰਚ ਜਾਂਦਾ ਹੈ। ਜਦੋਂ ਇਹ ਉੱਥੇ ਜਾ ਕੇ ਦਰਵਾਜ਼ੇ ਦੀ ਬਹਿਲ ਵਜਾਉਂਦਾ ਹੈ ਤਾਂ ਦਰਵਾਜ਼ਾ ਇੱਕ ਮਿੰਟ ਤੋਂ ਪਹਿਲਾਂ ਹੀ ਇਹਦੀ ਪਤਨੀ ਲੀਲਾ ਖੋਲ ਦਿੰਦੀ ਹੈ। ਸਾਹਮਣੇ ਰਾਜੂ ਦੀ ਘਰ ਵਾਲੀ ਲੀਲਾਵੰਤੀ ਜਦੋਂ ਦਰਵਾਜ਼ਾ
ਖੋਲਦੀ ਹੈ ਤਾਂ ਲੀਲਾਵੰਤੀ ਦੀ ਇੰਨੀ ਸੋਹਣੀ ਸੂਰਤ ਵੇਖ ਕੇ ਮੰਤਰੀ ਦਾ ਦਿਲ ਉਹਦੇ ਤੇ ਲੱਡੂ ਹੋ ਜਾਂਦਾ ਹੈ। ਜਿਹੜਾ ਮੰਤਰੀ ਸੀ ਉਹਦਾ ਕੋਈ ਅੱਗੇ ਪਿੱਛੇ ਨਹੀਂ ਸੀ ਬਠਿੰਡੇ ਦੇ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਕਿਰਾਏ ਤੇ ਕਮਰਾ ਲੈ ਕੇ ਤੇ ਇਹ ਇੱਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਮੰਤਰੀ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਖਾਂਦਾ ਸੀ। ਆਪਣੇ ਹੀ ਪੈਸਿਆਂ ਦੀ ਇਹ ਸ਼ਰਾਬ ਪੀਂਦਾ ਸੀ ਆਪਣੇ ਪੈਸਿਆਂ ਦੀ ਰੋਟੀ ਖਾਂਦਾ ਸੀ। ਕਿਸੇ ਕੋਲੋਂ ਇੱਕ ਫੁੱਟੀ ਕੁੜੀ ਵੀ ਰਿਸ਼ਵਤ ਦੇ ਤੌਰ ਤੇ ਨਹੀਂ ਲੈਂਦਾ ਸੀ। ਹੁਣ ਲੀਲਾਵੰਤੀ ਜਿਵੇਂ ਦਰਵਾਜ਼ਾ ਖੋਲਦੀ ਹੈ ਤੇ ਉਹ ਕਹਿੰਦੀ ਹੈ
ਕਿ ਹਾਂਜੀ ਤੁਸੀਂ ਕੌਣ ਤੇ ਇਹ ਪੁੱਛਦਾ ਹੈ ਕਿ ਰਾਜੂ ਕਿੱਥੇ ਹੈ ਉਹ ਕਹਿੰਦੀ ਹੈ ਕਿ ਰਾਜੂ ਆਪਣੇ ਕੰਮ ਤੇ ਸਾਗਰ ਇੰਟਰਨੈਸ਼ਨਲ ਹੋਟਲ ਦੇ ਵਿੱਚ ਗਿਆ ਹੋਇਆ ਹੈ। ਮੰਤਰੀ ਕਹਿੰਦਾ ਹੈ ਕਿ ਉਹਨੇ ਮੈਨੂੰ ਇੱਕ ਕੰਮ ਦਿੱਤਾ ਸੀ ਕਿ ਪ੍ਰੂਫ ਬਣਵਾਉਣੇ ਨੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਤੇ ਮੈਂ ਪਰੂਫ ਬਣਾ ਦਿੱਤੇ ਨੇ ਤੇ ਮੈਂ ਉਹਨਾਂ ਪਰੂਫਾਂ ਨੂੰ ਦੇਣ ਵਾਸਤੇ ਆਇਆ ਹਾਂ। ਮੰਤਰੀ ਨੇ ਆਪਣੀ ਜੇਬ ਦੇ ਵਿੱਚੋਂ ਦੋਨੇ ਪਰੂਫ ਕੱਢੇ ਤੇ ਲੀਲਾ ਦੇ ਹੱਥ ਦੇ ਉੱਤੇ ਰੱਖ ਦਿੱਤੇ। ਲੀਲਾਵੰਤੀ ਨੇ ਰਾਸ਼ਨ ਕਾਰਡ ਤੇ ਵੋਟਰ ਕਾਰਡ ਨੂੰ ਦੇਖਿਆ ਤੇ ਉਲਟ ਪੁਲਟ ਕਰਕੇ ਵੇਖਿਆ ਤੇ ਕਹਿੰਦੀ ਹੈ ਕਿ ਇਹ ਅਸਲੀ ਨੇ ਮੰਤਰੀ ਕਹਿੰਦਾ ਹੈ ਕਿ ਭਾਵੇਂ ਮੈਂ ਨਕਲੀ ਮੰਤਰੀ ਹਾਂ ਪਰ ਮੇਰੇਕ ਦੇ ਕੰਮ ਅਸਲੀ ਹੁੰਦੇ ਨੇ ਇਹ ਗੱਲ ਸੁਣ ਕੇ ਲੀਲਾਵੰਤੀ ਹੱਸਣ ਲੱਗ ਜਾਂਦੀ ਹੈ ਕਿਉਂਕਿ ਲੀਲਾਵਤੀ ਵੀ ਇਹਦੇ ਤੋਂ ਇੰਪਰੈਸ ਹੋ ਜਾਂਦੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਸੀ ਉਹ ਬਠਿੰਡੇ ਦੇ ਵਿੱਚ ਰਹਿੰਦਿਆਂ ਹੋਇਆਂ ਕਿਸੇ ਕੋਲੋਂ ਵੀ ਨਹੀਂ ਹੋਇਆ ਸੀ। ਉਹ ਸਿਰਫ ਮੰਤਰੀ ਨੇ ਹੀ ਕਰਕੇ ਦਿੱਤਾ ਸੀ। ਲੀਲਾ ਇਹਨੂੰ ਕਹਿੰਦੀ ਹੈ ਕਿ ਅੰਦਰ ਆ ਜਾਓ ਚਾਹ ਪਾਣੀ ਪੀ ਕੇ ਜਾਇਓ। ਮੰਤਰੀ ਦਾ ਦਿਲ ਕਰ ਰਿਹਾ ਸੀ ਕਿ ਉਹ ਅੰਦਰ ਜਾਵੇ ਤੇ ਲੀਲਾਵਤੀ ਦੀ ਖੂਬਸੂਰਤੀ ਵੇਖਣ ਦਾ ਇਹਨੂੰ ਮੌਕਾ ਹੋਰ ਮਿਲ ਜਾਵੇ ਪਰ ਇਹ ਫਿਰ ਕਹਿੰਦਾ ਹੈ ਕਿ ਇਹ ਗੱਲ ਸਹੀ ਨਹੀਂ ਹੈ ਕਿਉਂਕਿ ਰਾਜੂ ਘਰ ਦੇ ਵਿੱਚ ਨਹੀਂ ਹੈ ਤੇ ਜਦੋਂ ਰਾਜੂ ਘਰ ਹੋਵੇਗਾ ਤੇ ਮੈਂ ਫਿਰ ਆਵਾਂਗਾ। ਹੁਣ ਸ਼ਾਮ ਨੂੰ ਜਿਸ ਤਰ੍ਹਾਂ ਰਾਜੂ ਘਰ ਆਉਂਦਾ ਹੈ ਤਾਂ ਲੀਲਾ ਉਹਨੂੰ ਪ੍ਰੂਫ ਦਿਖਾਉਂਦੀ ਹੈ ਤੇ ਰਾਜੂ ਬੜਾ ਖੁਸ਼ ਹੁੰਦਾ ਹੈ ਕਿਉਂਕਿ ਉਹਦੀ ਸਭ ਤੋਂ ਵੱਡੀ ਜਿਹੜੀ ਟੈਨਸ਼ਨ ਸੀ ਉਹ ਖਤਮ ਹੋ ਚੁੱਕੀ ਸੀ। ਉਹ ਆਪਣੀ ਘਰਦੀ ਨੂੰ ਕਹਿੰਦਾ ਹੈ ਕਿ ਤੁਸੀਂ ਮੰਤਰੀ ਦਾ ਖਾਤਰਦਾਰੀ ਕੀਤੀ। ਉਹ ਕਹਿੰਦੀ ਹੈ ਕਿ ਨਹੀਂ ਉਹ ਅੰਦਰ ਹੀ ਨਹੀਂ ਆਏ ਬਾਹਰੋਂ ਬਾਹਰ ਹੀ ਚਲੇ ਗਏ। ਹੁਣ ਰਾਜੂ ਮੰਤਰੀ ਨੂੰ ਫੋਨ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਕਿਸੇ ਦਿਨ ਘਰੇ ਆਓ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ। ਇਧਰ ਮੰਤਰੀ ਵੀ ਇੱਕ ਮੌਕੇ ਦੀ ਭਾਲ ਦੇ ਵਿੱਚ ਸੀ। ਕਿ ਉਹ ਕਦੋਂ ਰਾਜੂ ਉਹਨੂੰ ਬੁਲਾਵੇ ਤੇ ਉਹ ਉਹਦੀ ਪਤਨੀ ਨੂੰ ਦੇਖਣ ਦਾ ਮੌਕਾ ਉਹਨੂੰ ਫਿਰ ਤੋਂ ਮਿਲੇ। ਮੰਤਰੀ ਰਾਜੂ ਨੂੰ ਕਹਿੰਦਾ ਹੈ ਕਿ ਮੈਂ ਐਤਵਾਰ ਨੂੰ ਘਰੇ ਆਵਾਂਗਾ। ਐਤਵਾਰ ਨੂੰ ਜਿਸ ਤਰ੍ਹਾਂ ਹੀ ਪੰਜ ਸਾਢੇ ਪੰਜ ਦਾ ਟਾਈਮ ਹੁੰਦਾ ਹੈ ਤਾਂ ਰਾਜੂ ਵੀ ਘਰ ਆ ਜਾਂਦਾ ਹੈ ਤੇ ਉਧਰੋਂ ਮੰਤਰੀ ਵੀ ਇਹਨਾਂ ਦੇ ਘਰ ਆ ਜਾਂਦਾ ਹੈ। ਲੀਲਾ ਜਿਹੜੀ ਸੀ ਉਹ ਮੰਤਰੀ ਨੂੰ ਵੇਖ ਕੇ ਬੜੀ ਖੁਸ਼ ਹੁੰਦੀ ਹੈ। ਮੰਤਰੀ ਨੂੰ ਕਹਿੰਦੀ ਹੈ ਕਿ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾਉਣੀ ਹਾਂ। ਤੇ ਮੰਤਰੀ ਕਹਿੰਦਾ ਹੈ ਕਿ ਮੈਂ ਚਾਹ ਸਿਰਫ ਇੱਕੋ ਵਾਰੀ ਪੀਨਾ ਹਾਂ ਜਦੋਂ ਸਵੇਰੇ ੇ ਕੰਮ ਤੇ ਜਾਣਾ ਹੁੰਦਾ ਹੈ ਤੇ ਫਿਰ ਰਾਜੂ ਸਮਝ ਜਾਂਦਾ ਹੈ ਕਿ ਸ਼ਾਮ ਦਾ ਟਾਈਮ ਹੈ ਤੇ ਮਤਲਬ ਮੰਤਰੀ ਨੇ ਚਾਹ ਨਹੀਂ ਪੀਵੇਗਾ ਤੇ ਸ਼ਾਇਦ ਦਾਰੂ ਪੀਂਦਾ ਹੋਵੇਗਾ। ਤੇ ਰਾਜੂ ਹੁਣ ਮੰਤਰੀ ਨੂੰ ਪੁੱਛਦਾ ਹੈ ਕਿ ਤੁਹਾਡਾ ਕੀ ਬ੍ਰਾਂਡ ਹੈ? ਤੁਸੀਂ ਕਿਹੜਾ ਬ੍ਰਾਂਡ ਪੀਂਦੇ ਹੋ? ਮੰਤਰੀ ਕਹਿੰਦਾ ਹੈ ਕਿ ਮੇਰਾ ਕੋਈ ਵੀ ਬ੍ਰੈਂਡ ਬਰੂੰਡ ਨਹੀਂ ਹੈ ਜੋ ਤੇਰਾ ਦਿਲ ਕਰਦਾ ਤੂੰ ਲੈ ਆ। ਹੁਣ ਰਾਜੂ ਬਾਜ਼ਾਰ ਦੇ ਵਿੱਚ ਜਾਂਦਾ ਹੈ ਤੇ ਇੱਕ ਦਾਰੂ ਦੀ ਬੋਤਲ ਖਰੀਦਦਾ ਹੈ। ਉਸ ਤੋਂ ਬਾਅਦ ਚਿਕਨ ਖਰੀਦਦਾ ਹੈ ਤੇ ਥੋੜਾ ਬਹੁਤਾ ਦਾਰੂ ਦੇ ਨਾਲ ਖਾਣ ਪੀਣ ਵਾਸਤੇ ਨਮਕੀਨ ਖਰੀਦਦਾ ਹੈ। ਤੇ ਆਪਣੀ ਬੀਵੀ ਨੂੰ ਕਹਿੰਦਾ ਹੈ ਕਿ ਤੂੰ ਇਹ ਚਿਕਨ ਬਣਾ ਇਹ ਫਿਰ ਦੋਨੇ ਜਾਣੇ ਬੈਠ ਕੇ ਦਾਰੂ ਪੀਂਦੇ ਨੇ ਚਿਕਨ ਖਾਂਦੇ ਨੇ ਤੇ ਇੰਨੇ ਦੇ ਵਿੱਚ ਹੀ ਮੰਤਰੀ ਲੀਲਾ ਦੀ ਖੂਬਸੂਰਤੀ ਨੂੰ ਦੇਖੀ ਜਾ ਰਿਹਾ ਸੀ। ਇਸ ਤੋਂ ਬਾਅਦ ਮੰਤਰੀ ਨੇ ਮੰਤਰੀ ਤੇ ਰਾਜੂ ਦੀ ਕਾਫੀ ਗਹਿਰੀ ਦੋਸਤੀ ਪੈ ਜਾਂਦੀ ਹੈ ਤੇ ਜਿਹੜਾ ਮੰਤਰੀ ਸੀ ਇਹ ਹੁਣ ਰਾਜੂ ਦੀ ਕਲੋਨੀ ਦੇ ਵਿੱਚ ਆ ਕੇ ਇੱਥੇ ਹੀ ਕਮਰਾ ਲੈ ਕੇ ਕਿਰਾਏ ਤੇ ਰਹਿਣ ਲੱਗ ਜਾਂਦਾ ਹੈ ਤੇ ਰਾਜੂ ਕਹਿੰਦਾ ਹੈ ਕਿ ਤੁਹਾਡੀ ਜਿਹੜੀ ਰੋਟੀ ਹੈ ਉਹ ਵੀ ਸਾਡੇ ਘਰੋਂ ਜਾਇਆ ਕਰੇਗੀ। ਤੁਹਾਡਾ ਵੀ ਕੋਈ ਘਰ ਦੇ ਵਿੱਚ ਨਹੀਂ ਹੈ ਰੋਟੀ ਬਣਾਉਣ ਵਾਲਾ ਤੁਸੀਂ ਵੀ ਇਕੱਲੇ ਹੀ ਰਹਿੰਦੇ ਹੋ ਤੇ ਤੁਸੀਂ ਇਨੀ ਦੂਰ ਹੀ ਰਹਿੰਦੇ ਹੋ ਤੁਸੀਂ ਇੱਥੇ ਸਾਡੇ ਲਾਗੇ ਹੀ ਆ ਜਾਓ ਤੇ ਆਪਾਂ ਹੀ ਤੁਹਾਨੂੰ ਰੋਟੀ ਬਣਾ ਕੇ ਦੇ ਦਿਆ ਕਰਾਂਗੇ ਜਿਹੜੀ ਰਾਜੂ ਦੀ ਪਤਨੀ ਸੀ ਲੀਲਾ ਉਹ ਵੀ ਕਹਿੰਦੀ ਹੈ ਕਿ ਮੈਂ ਤੁਹਾਨੂੰ ਰੋਟੀ ਪਹੁੰਚਾ ਦਿਆ ਕਰਾਂਗੀ। ਹੌਲੀ-ਹੌਲੀ ਦਿਨ ਗੁਜ਼ਰਦੇ ਜਾਂਦੇ ਨੇ ਮੰਤਰੀ ਜਿਹੜਾ ਸੀ ਕਿਰਾਏ ਤੇ ਰਹਿੰਦਾ ਸੀ ਜਦੋਂ ਲੀਲਾ ਇਹਨੂੰ ਰੋਟੀ ਦੇਣ ਜਾਂਦੀ ਸੀ ਤਾਂ ਮੰਤਰੀ ਇਸ ਦੇ ਨਾਲ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਸੀ। ਕਦੀ ਲੀਲਾ ਮੰਤਰੀ ਨੂੰ ਘਰ ਦੇ ਵਿੱਚ ਬੁਲਾ ਲੈਂਦੀ ਸੀ ਤੇ ਕਦੀ ਮੰਤਰੀ ਆਪਣੇ ਕਮਰੇ ਦੇ ਵਿੱਚ ਲੀਲਾ ਨੂੰ ਬੁਲਾ ਲੈਂਦਾ ਸੀ। ਇਹਨਾਂ ਦੇ ਜਾਨੀ ਕਿ ਨਜਾਇਜ਼ ਸਬੰਧ ਸ਼ੁਰੂ ਹੋ ਜਾਂਦੇ ਨੇ। ਲੀਲਾ ਵੀ ਮੰਤਰੀ ਤੋਂ ਪੂਰੀ ਤਰ੍ਹਾਂ ਖੁਸ਼ ਹੋ ਚੁੱਕੀ ਸੀ ਕਿਉਂਕਿ ਜੋ ਸੁੱਖ ਮੰਤਰੀ ਤੋਂ ਇਹਨੂੰ ਮਿਲ ਰਿਹਾ ਸੀ ਉਹ ਸ਼ਾਇਦ ਇਹਨੂੰ ਆਪਣੇ ਪਤੀ ਤੋਂ ਨਹੀਂ ਮਿਲ ਰਿਹਾ ਸੀ। ਹੁਣ ਇਹਨਾਂ ਨੂੰ ਇਹੋ ਜਿਹਾ ਸਬੰਧ ਬਣਾਉਣ ਦਾ ਚਸਕਾ ਲੱਗਿਆ ਹੋਇਆ ਸੀ ਕਿ ਲੀਲਾ ਦੇ ਜਿਹੜੇ ਬੱਚੇ ਕਈ ਵਾਰੀ ਘਰ ਦੇ ਵਿੱਚ ਹੀ ਹੁੰਦੇ ਸਨ ਤੇ ਉਹਨਾਂ ਦੇ ਸਾਹਮਣੇ ਹੀ ਘਰ ਦੇ ਵਿੱਚ ਇਹ ਦੋਨੇ ਜਾਣੇ ਬੈਠ ਕੇ ਸਬੰਧ ਬਣਾਉਂਦੇ ਸਨ। ਹੁਣ ਮੰਤਰੀ ਦਾ ਇਹਨਾਂ ਦੇ ਘਰ ਆਉਣਾ ਜਾਣਾ ਇਨਾ ਵੱਧ ਚੁੱਕਿਆ ਸੀ ਕਿ ਘਰ ਦੇ ਆਸ-ਪੋਸ ਜਿਹੜੇ ਗੁਆਂਢੀ ਸਨ ਉਹਨਾਂ ਤੱਕ ਵੀ ਇਹ ਗੱਲ ਪਤਾ ਲੱਗ ਚੁੱਕੀ ਸੀ। 30 ਅਗਸਤ ਅਗਸਤ 2013 ਦੀ ਸਵੇਰ ਦਨਵੰਤ ਰਾਮ ਨੂੰ ਬੁਲਾਉਣ ਵਾਸਤੇ ਉਹਦਾ ਦੋਸਤ ਰਾਮ ਚੰਦ ਉਹਦੇ ਕਮਰੇ ਦੇ ਵਿੱਚ ਜਾਂਦਾ ਹੈ। ਜਿਸ ਤਰ੍ਹਾਂ ਹੀ ਉਹ ਉਹਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਸਾਹਮਣੇ ਉਹਦੀ ਲਾਸ਼ ਪਈ ਹੋਈ ਸੀ। ਕਿਸੇ ਨੇ ਉਹਦਾ ਰਾਤੋ ਰਾਤ ਹੀ ਕਤਲ ਕਰ ਦਿੱਤਾ ਸੀ। ਇਹ ਦੇਖ ਕੇ ਰਾਮ ਚੰਦ ਪੁਲਿਸ ਥਾਣੇ ਦੇ ਵਿੱਚ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ। ਜਿਵੇਂ ਪੁਲਿਸ ਆਉਂਦੀ ਹੈ ਤਹਿਕੀਕਾਤ ਸ਼ੁਰੂ ਹੁੰਦੀ ਹੈ ਤੇ ਪਤਾ ਚੱਲਦਾ ਹੈ ਕਿ ਦਨਵੰਤ ਰਾਮ ਉਰਫ ਮੰਤਰੀ ਦਾ ਰਾਜੂ ਦੇ ਘਰ ਕਾਫੀ ਆਣਾ ਜਾਣਾ ਸੀ। ਲੋਕਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹਦੀ ਜਿਹੜੀ ਪਤਨੀ ਸੀ ਲੀਲਾ ਉਹਦੇ ਨਾਲ ਇਹਦੇ ਨਜਾਇਜ਼ ਰਿਸ਼ਤੇ ਸਨ। ਹੁਣ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ੱਕ ਇਹੀ ਲੱਗਦਾ ਹੈ ਕਿ ਨਜਾਇਜ਼ ਰਿਸ਼ਤਿਆਂ ਦੇ ਚੱਕਰ ਦੇ ਵਿੱਚ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਤੇ ਸਭ ਤੋਂ ਪਹਿਲਾਂ ਸ਼ੱਕ ਲੀਲਾ ਦੇ ਪਤੀ ਰਾਜੂ ਤੇ ਹੀ ਹੁੰਦਾ ਹੈ। ਪੁਲਿਸ ਹੁਣ ਇਹਦੇ ਘਰ ਛਾਪਾ ਮਾਰਦੀ ਹੈ ਪਰ ਰਾਜੂ ਇੱਥੋਂ ਫਰਾਰ ਸੀ। ਇਹਦੇ ਘਰ ਦੇ ਵਿੱਚ ਤਾਲਾ ਲੱਗਾ ਹੋਇਆ ਸੀ। ਪੁਲਿਸ ਦਾ ਹੁਣ ਸ਼ੱਕ ਜਿਹੜਾ ਸੀ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਕਿ ਹੋ ਨਾ ਹੋ ਸਾਰਾ ਕੀਤਾ ਕਰਾਇਆ ਰਾਜੂ ਦਾ ਹੀ ਹੈ। ਹੁਣ ਪੁਲਿਸ ਦੇ ਸੂਤਰਾਂ ਤੋਂ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਜਰਾ ਜਿਹੜਾ ਰਾਜੂ ਸੀ ਉਹ ਜਨਤਾ ਨਗਰ ਕਲੋਨੀ ਦੇ ਵਿੱਚ ਬਠਿੰਡੇ ਦੇ ਵਿੱਚ ਹੀ ਲੁਕਿਆ ਹੋਇਆ ਹੈ ਤੇ ਪੁਲਿਸ ਦੀ ਇੱਕ ਟੁਕੜੀ ਉੱਥੇ ਜਾਂਦੀ ਹੈ ਤੇ ਉਹਨੂੰ ਉਥੋਂ ਦਬੋਚਦੀ ਹੈ। ਹੁਣ ਜਦੋਂ ਰਾਜੂ ਕੋਲੋਂ ਸਖਤੀ ਦੇ ਨਾਲ ਪੁਸ਼ਕਿਸ਼ ਕੀਤੀ ਜਾਂਦੀ ਹੈ ਤੇ ਇਹ ਫਿਰ ਦੱਸਦਾ ਹੈ ਕਿ ਉਹਨੇ ਹੀ ਮੰਤਰੀ ਦਾ ਕਤਲ ਕੀਤਾ ਹੈ। ਉਹਦੀ ਵਜਹਾ ਦੱਸਦਾ ਹੈ ਕਿ ਉਹਦੀ ਇਹਦੀ ਪਤਨੀ ਦੇ ਵਿੱਚ ਆਪਸੀ ਨਜਾਇਜ਼ ਸਬੰਧ ਸਨ ਤੇ ਜਦੋਂ ਇਹ ਕੰਮ ਤੇ ਚਲਿਆ ਜਾਂਦਾ ਸੀ ਤਾਂ ਮਗਰੋਂ ਇਹ ਆਪਸ ਦੇ ਵਿੱਚ ਸਬੰਧ ਬਣਾਉਂਦੇ ਸਨ। ਇਸ ਬਾਰੇ ਇਹਨੂੰ ਗੁਆਂਢੀਆਂ ਤੋਂ ਪਤਾ ਚੱਲਿਆ ਸੀ ਪਰ ਇਹਨੇ ਫਿਰ ਵੀ ਯਕੀਨ ਨਹੀਂ ਕੀਤਾ ਸੀ। ਇਹ ਆਪਣੀ ਪਤਨੀ ਤੇ ਇਨਾ ਵਿਸ਼ਵਾਸ ਕਰਦਾ ਸੀ ਕਿ ਇਹਨੇ ਉਹਨੂੰ ਕੁਝ ਵੀ ਨਹੀਂ ਕਿਹਾ ਸੀ। ਇਸ ਤੋਂ ਬਾਅਦ ਇਹ ਜਿਸ ਤਰ੍ਹਾਂ ਹੀ ਕੁਝ ਦਿਨ ਲੰਘਦੇ ਨੇ ਤੇ ਜਿਹੜੇ ਰਾਜੂ ਦੇ ਘਰ ਬੱਚੇ ਸਨ ਉਹ ਆਪਣੇ ਪਿਓ ਨੂੰ ਕਹਿੰਦੇ ਨੇ ਕਿ ਮੰਮੀ ਤੇ ਅੰਕਲ ਬਹੁਤ ਗੰਦੇ ਨੇ। ਜਦੋਂ ਇਹਨੇ ਪੁੱਛਿਆ ਕਿ ਤੁਹਾਨੂੰ ਇਦਾਂ ਕਿਉਂ ਲੱਗਦਾ ਹੈ ਤੇ ਫਿਰ ਇਹ ਦੱਸਦੇ ਨੇ ਕਿ ਪਾਪਾ ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਤਾਂ ਮੰਮੀ ਤੇ ਅੰਕਲ ਦੋਨੇ ਜਾਣੇ ਬੈੱਡ ਦੇ ਉੱਤੇ ਕੱਪੜੇ ਲਾ ਕੇ ਸੌ ਜਾਂਦੇ ਨੇ। ਹੁਣ ਰਾਜੂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹਦੇ ਬੱਚੇ ਬਿਲਕੁਲ ਸੱਚ ਕਹਿ ਰਹੇ ਨੇ ਤੇ ਜੋ ਲੋਕਾਂ ਨੇ ਦੱਸਿਆ ਸੀ ਕਿ ਵਾਕੇ ਹੀ ਉਹਦੀ ਪਤਨੀ ਤੇ ਮੰਤਰੀ ਦੇ ਨਾਲ ਸੰਬੰਧ ਨੇ ਉਹ ਸਹੀ ਗੱਲ ਹੈ। ਹੁਣ ਰਾਜੂ ਨੇ ਪਲੈਨ ਬਣਾ ਲਿਆ ਸੀ ਕਿ ਉਹ ਮੰਤਰੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਸੁੱਟੇਗਾ ਉਹਨੂੰ ਮਾਰ ਦੇਵੇਗਾ ਤੇ ਇਹ ਹੁਣ ਇਹਨੂੰ ਇਹ ਵੀ ਪਤਾ ਸੀ ਕਿ ਮੰਤਰੀ ਸ਼ਰਾਬ ਦਾ ਆਦੀ ਹੈ ਇਹ ਕੀ ਕਰਦਾ ਹੈ ਕਿ ਹੁਣ ਸ਼ਰਾਬ ਦੀ ਇੱਕ ਬੋਤਲ ਲੈਂਦਾ ਹੈ ਤੇ ਮੰਤਰੀ ਨੂੰ ਕਹਿੰਦਾ ਹੈ ਕਿ ਅੱਜ ਮੈਂ ਤੇਰੇ ਕਮਰੇ ਦੇ ਵਿੱਚ ਆਉਣਾ ਹੈ ਤੇ ਬੈਠ ਕੇ ਸ਼ਰਾਬ ਪੀਵਾਂਗੇ। ਤੇ ਮੰਤਰੀ ਵੀ ਇਹਨੂੰ ਕਹਿੰਦਾ ਹੈ ਕਿ ਤੂੰ ਸ਼ਾਮ ਨੂੰ ਆ ਜਾਵੀਂ ਇਹ ਸ਼ਾਮ ਨੂੰ ਕੀ ਕਰਦਾ ਹੈ ਕਿ ਮੰਤਰੀ ਦੇ ਘਰ ਜਾਂਦਾ ਹੈ। ਦੋਨੇ ਜਣੇ ਸ਼ਰਾਬ ਪੀਂਦੇ ਨੇ ਤੇ ਜਦੋਂ ਮੰਤਰੀ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੋ ਜਾਂਦਾ ਹੈ ਤੇ ਇਹਨੇ ਨਾਲ ਆਪਣੇ ਇੱਕ ਤੇਜ਼ ਧਰਹਾ ਚਾਕੂ ਲੈ ਕੇ ਨਾਲ ਗਿਆ ਹੋਇਆ ਸੀ ਤੇ ਇਹ ਚਾਕੂ ਦੇ ਨਾਲ ਮੰਤਰੀ ਦਾ ਕਤਲ ਕਰ ਦਿੰਦਾ ਹੈ। ਉਸ ਤੋਂ ਬਾਅਦ ਘਰ ਆਉਂਦਾ ਹੈ ਤੇ ਆਪਣੀ ਪਤਨੀ ਨੂੰ ਵੀ ਕਹਿੰਦਾ ਹੈ ਕਿ ਮੈਂ ਤੈਨੂੰ ਵੀ ਮਾਰ ਦੇਣਾ ਸੀ ਜੇਕਰ ਮੇਰੇ ਬੱਚੇ ਨਾ ਹੁੰਦੇ ਇਸ ਕਰਕੇ ਮੈਂ ਤੈਨੂੰ ਛੱਡ ਰਿਹਾ ਹਾਂ। ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਦੂਸਰੇ ਬੰਦੇ ਦੇ ਜਿਸਮ ਦੀ ਚਾਹਤ ਲਈ ਇੱਕ ਔਰਤ ਨੇ ਆਪਣੇ ਹੱਸਦਾ ਵਸਦਾ ਘਰ ਨੂੰ ਫਿਰ ਤੋਂ ਉਜਾੜ ਕੇ ਰੱਖ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਧੰਨਵਾਦ