ਨਹਿਰ ਵਿਚ ਪਿਆ 200 ਫੁੱਟ ਚੌੜਾ ਪਾੜ, ਨੇੜਲੇ ਇਲਾਕਿਆਂ ਵਿਚ ਭਰਿਆ ਪਾਣੀ

ਅਬੋਹਰ: ਇੱਥੇ ਨਹਿਰ ਵਿਚ ਵੱਡਾ ਪਾੜ ਪੈਣ ਦੀ ਖਬਰ ਆ ਰਹੀ ਹੈ। ਮਲੂਕਾ ਮਾਈਨਰ ਵਿੱਚ ਪਾੜ ਪਿਆ ਹੈ। ਪਿੰਡ ਮਲੂਕਪੁਰ ਨੇੜੇ ਲਗਭਗ 200 ਫੁੱਟ ਚੌੜਾ ਪਾੜ ਪਿਆ ਹੈ, ਜਿਸ ਕਾਰਨ ਕਾਫੀ ਇਲਾਕੇ ਵਿਚ ਪਾਣੀ ਭਰ ਗਿਆ ਹੈ। ਖੇਤ ਵਿਚ ਝੋਨੇ ਦੀ ਫਸਲ ਡੁੱਬ ਗਈ। ਜਾਣਕਾਰੀ ਮਿਲੀ ਹੈ ਕਿ ਕਈ ਏਕੜ ਜ਼ਮੀਨ ਵਿੱਚ ਪਾਣੀ ਦਾਖਲ ਹੋ ਗਿਆ।

ਕਿਸਾਨਾਂ ਨੇ ਕਿਹਾ ਝੋਨੇ ਦੇ ਬੂਟੇ, ਖੇਤ ਵਿਚ ਲੱਗੀਆਂ ਮੋਟਰਾਂ ਪਾਣੀ ਵਿੱਚ ਡੁੱਬ ਗਈਆਂ। ਵਿਭਾਗ ਦੇ ਮੁਲਾਜ਼ਮ ਮੌਕੇ ਉਤੇ ਪਹੁੰਚੇ ਹਨ। ਨਹਿਰ ਦਾ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਾਣੀ ਨੂੰ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਹਨ। ਮੌਕੇ ‘ਤੇ ਜੇਸੀਬੀ ਮਸ਼ੀਨਾਂ ਬੁਲਾਈਆਂ ਗਈਆਂ ਹਨ।

Leave a Comment