ਨਸ਼ੇ ਵਿੱਚ ਧੁੱਤ ਮੁੰਡੇ-ਕੁੜੀ ਦੀ ਵੀਡੀਓ ਹੋਈ ਵਾਇਰਲ, ਆਹ ਦੇਖੋ ਪੰਜਾਬ ਦੀ ਜਵਾਨੀ ਦਾ ਹਾਲ

ਇੱਕ ਪਾਸੇ ਪੁਲਿਸ ਬਠਿੰਡਾ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਨਸ਼ੇ ਦੀ ਲਤ ਨੇ ਨੌਜਵਾਨੀ ਨੂੰ ਕਿਹੋ ਜਿਹਾ ਹਾਲ ਕਰ ਦਿੱਤਾ ਹੈ, ਇਹ ਗੱਲ ਇੱਕ ਵੀਡੀਓ ਨੇ ਸਾਫ ਕਰ ਦਿੱਤੀ ਹੈ। ਇਹ ਤਸਵੀਰਾਂ ਬਠਿੰਡਾ ਦੇ ਪਰਸਰਾਮ ਨਗਰ ਦੀਆਂ ਹਨ

ਇੱਕ ਪਾਸੇ ਪੁਲਿਸ ਬਠਿੰਡਾ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਨਸ਼ੇ ਦੀ ਲਤ ਨੇ ਨੌਜਵਾਨੀ ਨੂੰ ਕਿਹੋ ਜਿਹਾ ਹਾਲ ਕਰ ਦਿੱਤਾ ਹੈ, ਇਹ ਗੱਲ ਇੱਕ ਵੀਡੀਓ ਨੇ ਸਾਫ ਕਰ ਦਿੱਤੀ ਹੈ। ਇਹ ਤਸਵੀਰਾਂ ਬਠਿੰਡਾ ਦੇ ਪਰਸਰਾਮ ਨਗਰ ਦੀਆਂ ਹਨ, ਜਿੱਥੇ ਇੱਕ ਨੌਜਵਾਨ ਲੜਕਾ ਤੇ ਲੜਕੀ ਨਸ਼ੇ ਦੀ ਹਦ ਤੋਂ ਵੱਧ ਹੋਈ ਡੋਜ਼ ਨਾਲ ਬੇਹੋਸ਼ ਗਲੀ ਵਿੱਚ ਪਏ ਹੋਏ ਮਿਲੇ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨੌਜਵਾਨ ਲੜਕਾ ਨਸ਼ੇ ਦੀ ਇੰਨੀ ਵੱਧ ਡੋਜ਼ ਲੈ ਚੁੱਕਾ ਸੀ ਕਿ ਉਹ ਢੰਗ ਨਾਲ ਚੱਲ ਵੀ ਨਹੀਂ ਸਕਿਆ। ਦੋਵੇਂ ਕੁਝ ਸਮੇਂ ਲਈ ਗਲੀ ਵਿੱਚ ਹੀ ਪਏ ਰਹੇ। ਕੁਝ ਦੇਰ ਬਾਅਦ ਲੜਕੀ ਨੂੰ ਥੋੜ੍ਹਾ ਹੋਸ਼ ਆਇਆ ਤਾਂ ਉਸ ਨੇ ਲੜਕੇ ਨੂੰ ਚੁੱਕ ਕੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ।

ਇਹ ਦ੍ਰਿਸ਼ ਹਰ ਇੱਕ ਦੇ ਮਨ ਨੂੰ ਝੰਜੋੜ ਕੇ ਰੱਖ ਦੇਂਦੇ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕਾਂ ਵਿੱਚ ਗੁੱਸਾ ਤੇ ਚਿੰਤਾ ਦੋਹਾਂ ਹੈ। ਰਾਹਗੀਰ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ, ਨੌਜਵਾਨੀ ਜੋ ਭਵਿੱਖ ਦੀ ਨਿਰਮਾਤਾ ਮੰਨੀ ਜਾਂਦੀ ਹੈ, ਉਹ ਅੱਜ ਸੜਕਾਂ ਤੇ ਨਸ਼ੇ ਨਾਲ ਬੇਹੋਸ਼ ਪਈ ਹੋਈ ਹੈ।

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਪੁਲਿਸ ਵੱਲੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਇਹ ਚੁੱਪੀ ਵੀ ਸਵਾਲ ਖੜੇ ਕਰ ਰਹੀ ਹੈ। ਜਿੱਥੇ ਨਸ਼ੇ ਅਗਾਊ ਲੋਕਾਂ ਦੇ ਘਰ ਤਬਾਹ ਕਰ ਰਹੇ ਹਨ, ਉਥੇ ਪੁਲਿਸ ਦੇ ਸਿਰਫ ਦਾਅਵੇ ਕਿਤੇ ਵੀ ਜਮੀਨ ‘ਤੇ ਉਤਰੇ ਹੋਏ ਨਹੀਂ ਦਿਸ ਰਹੇ।

ਨਸ਼ੇ ‘ਚ ਧੁੱਤ ਮੁੰਡੇ-ਕੁੜੀ ਦੀ ਵੀਡੀਓ ਹੋਈ ਵਾਇਰਲ, ਆਹ ਦੇਖੋ ਪੰਜਾਬ ਦੀ ਜਵਾਨੀ ਦਾ ਹਾਲ

ਨਸ਼ੇ ‘ਚ ਧੁੱਤ ਮੁੰਡੇ-ਕੁੜੀ ਦੀ ਵੀਡੀਓ ਹੋਈ ਵਾਇਰਲ, ਆਹ ਦੇਖੋ ਪੰਜਾਬ ਦੀ ਜਵਾਨੀ ਦਾ ਹਾਲ
#bathinda #viralvideo

Posted by RJ News Channel on Friday, May 30, 2025

Leave a Comment